Patiala: 21 October, 2019

Blood Donation Camp, Essay Writing Competitions and Havan Yajna on Modi Jayanti at Multani Mal Modi College, Patiala

         Multani Mal Modi College, Patiala today organised a Hawan Yajna on the occasion of 144th Modi Jayanti. A week long academic and literary programmes and competitions were designed to pay obeisance to Rai Bahadur Seth Multani Mal Modi. The member of Management Committee of the College Prof. Surindra Lal attended the ceremony.

          While remembering Rai Bahadur Seth Multani Mal Modi, College Principal Dr. Khushvinder Kumar said that society should be thankful to his visionary spirit and the commitment to the empowerment of society. He told that Seth Gujjar Mal Modi Ji was ahead of his times in establishing this institution which is committed to higher standards of education and learning.

          During the week long celebrations, different competition were organised. In the ‘Essay Writing Competition’ Samar Singh Sohi stood first, Jyoti Singh Puri got second position and Lokinder Sharma secured third position in English Language. In Punjabi Essay Writing Competition, Ramneek Kaur stood first, Preet Kaur and Sakeena shared second position and Gurleen Machhal and Neerja shared the third position. In Hindi essay writing Mehakpreet Kaur stood first, Akshit Garg got second position and Adhiraj secured the third position. The topics of essay writing competition were ‘The Trend of migration: Boon or Bane?’, ‘ Social and Economic Impact of Drug Abuse’ and ‘Social Diversity: Integral to the Unity of India’.

          A blood donation camp was organised by the NSS, Scouts and Guides unit of the college which was supervised by a medical team from Govt. Rajindra Hospital, Patiala. A team of doctors led by Dr. Amandeep, Sh. Sukhvinder Singh made meticulous arrangements for collecting donated blood. 57 units of blood were donated by the volunteers. A book exhibition is also planned in the series of celebrations.

          Retired teachers of the college as well all staff members were present in the ceremony.

 

ਪਟਿਆਲਾ: 21 ਅਕਤੂਬਰ, 2019

ਮੋਦੀ ਜੈਯੰਤੀ ਮੌਕੇ ਤੇ ਖੂਨਦਾਨ ਕੈਂਪ, ਲੇਖ-ਲਿਖਣ ਮੁਕਾਬਲੇ ਅਤੇ ਹਵਨ ਦਾ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ, ਕਾਲਜ ਪਟਿਆਲਾ ਵੱਲੋਂ ਕਾਲਜ ਵਿਖੇ ਰਾਏ ਬਹਾਦਰ ਸੇਠ ਮੁਲਤਾਨੀ ਮੱਲ ਮੋਦੀ ਜੀ ਦੇ 144ਵੇਂ ਜਨਮ ਦਿਹਾੜੇ ਨੂੰ ਸਮਰਪਿਤ ਆਯੋਜਿਤ ਕੀਤੇ ਸਮਾਗਮਾਂ ਦੀ ਲੜੀ ਅੱਜ ਪਵਿੱਤਰ ਹਵਨ ਦੇ ਆਯੋਜਨ ਨਾਲ ਸੰਪੂਰਨ ਹੋ ਗਈ। ਇਸ ਮੌਕੇ ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਸੇਠ ਮੁਲਤਾਨੀ ਮੱਲ ਮੋਦੀ ਜੀ ਦੀ ਵਿਦਿਅਕ ਅਤੇ ਸਮਾਜਿਕ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਸਮਾਜ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਅਤੇ ਵਿਗਿਆਨਕ ਨਜ਼ਰੀਏ ਦਾ ਸਦਾ ਰਿਣੀ ਰਹੇਗਾ। ਉਹਨਾਂ ਦਾ ਸਿੱਖਿਆ ਪ੍ਰਤੀ ਸਮਰਪਣ ਅਤੇ ‘ਵਿਦਿਆ ਦਾਨ: ਉੱਤਮ ਦਾਨ’ ਦਾ ਫ਼ਲਸਫ਼ਾ ਮੋਦੀ ਕਾਲਜ ਦਾ ਰਾਹ-ਦੁਸੇਰਾ ਬਣਿਆ ਰਹੇਗਾ ਜਿਸ ਦੇ ਆਧਾਰ ਤੇ ਕਾਲਜ ਸਾਰੇ ਸਮਾਜਿਕ ਵਰਗਾਂ ਵਿੱਚ ਗਿਆਨ ਦੀ ਰੌਸ਼ਨੀ ਵੰਡਦਾ ਰਿਹਾ ਹੈ।
ਮੋਦੀ ਜੈਯੰਤੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਦੇ ਅੰਤਰਗਤ ਕਾਲਜ ਵੱਲੋਂ ਇੱਕ ‘ਲੇਖ-ਲਿਖਣ’ ਮੁਕਾਬਲਾ ਕਰਵਾਇਆ ਗਿਆ। ਇਸ ਤਹਿਤ ਅੰਗਰੇਜ਼ੀ ਭਾਸ਼ਾ ਵਿੱਚ ਸਮਰ ਸਿੰਘ ਸੋਹੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜੋਤੀ ਸਿੰਘ ਪੁਰੀ ਦੂਜੇ ਸਥਾਨ ਤੇ ਰਹੀ ਅਤੇ ਲੋਕੇਂਦਰ ਸ਼ਰਮਾ ਨੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਪੰਜਾਬੀ ਦੇ ਲੇਖ-ਲਿਖਣ ਮੁਕਾਬਲੇ ਵਿੱਚ ਰਮਣੀਕ ਕੌਰ ਨੇ ਪਹਿਲਾ ਸਥਾਨ, ਪ੍ਰੀਤ ਕੌਰ ਅਤੇ ਸਕੀਨਾ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਅਤੇ ਗੁਰਲੀਨ ਮਛਾਲ ਅਤੇ ਨੀਰਜਾ ਨੇ ਸਾਂਝਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਹਿੰਦੀ ਭਾਸ਼ਾ ਦੇ ਲੇਖ-ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਮਹਿਕਪ੍ਰੀਤ ਕੌਰ, ਦੂਜਾ ਸਥਾਨ ਅਕਸ਼ਿਤ ਗਰਗ ਅਤੇ ਤੀਜਾ ਸਥਾਨ ਅਧਿਰਾਜ ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਦੇ ਵਿਸ਼ੇ ਸਨ: ‘ਪਰਵਾਸ ਦਾ ਰੁਝਾਣ: ਸਰਾਪ ਕਿ ਵਰਦਾਨ?’; ‘ਨਸ਼ਿਆਂ ਦੀ ਵਰਤੋਂ: ਸਮਾਜਿਕ ਅਤੇ ਆਰਥਿਕ ਪ੍ਰਭਾਵ’; ਅਤੇ ‘ਸਮਾਜਿਕ ਵਿਭਿੰਨਤਾ: ਭਾਰਤ ਦੀ ਏਕਤਾ ਦਾ ਆਧਾਰ’।
ਇਸ ਮੌਕੇ ਤੇ ਕਾਲਜ ਦੇ ਐਨ.ਐਸ.ਐਸ. ਅਤੇ ਸਕਾਉਟਸ ਐਂਡ ਗਾਇਸਡਜ਼ ਯੂਨਿਟਾਂ ਵੱਲੋਂ ਸਰਕਾਰੀ ਰਜਿੰਦਰਾ ਕਾਲਜ, ਪਟਿਆਲਾ ਤੋਂ ਪਹੁੰਚੀ ਮਾਹਿਰ ਟੀਮ ਦੀ ਨਿਗਰਾਨੀ ਹੇਠ ਇੱਕ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ।
ਇਸ ਮੈਡੀਕਲ ਟੀਮ ਵਿੱਚ ਸ਼ਾਮਿਲ ਡਾ. ਅਮਨਦੀਪ ਅਤੇ ਸ੍ਰੀ ਸੁਖਵਿੰਦਰ ਸਿੰਘ ਨੇ ਖੂਨਦਾਨੀਆਂ ਲਈ ਕੀਤੇ ਸੁਮੱਚੇ ਪ੍ਰਬੰਧ ਦੀ ਦੇਖ-ਰੇਖ ਕੀਤੀ। ਇਸ ਕੈਂਪ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ 57 ਯੂਨਿਟ ਖੂਨਦਾਨ ਕਰਕੇ ਦਾਨੀ ਪ੍ਰੰਪਰਾ ਨੂੰ ਕਾਇਮ ਰੱਖਿਆ। ਇਸ ਦਿਹਾੜੇ ਪ੍ਰੋਗਰਾਮਾਂ ਤਹਿਤ ਇੱਕ ਕਿਤਾਬ ਪ੍ਰਦਰਸ਼ਨੀ ਵੀ ਵਿਉਂਤੀ ਗਈ।
ਅੱਜ ਮੋਦੀ ਜੈਯੰਤੀ ਦੇ ਅਵਸਰ ਤੇ ਕਾਲਜ ਦੇ ਸੇਵਾ ਮੁਕਤ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਨਾਲ ਕਾਲਜ ਦਾ ਸਮੁੱਚਾ ਸਟਾਫ਼ ਵੀ ਵੱਡੀ ਗਿਣਤੀ ਵਿਚ ਹਾਜ਼ਰ ਸੀ।

#mhrd #mmmcpta #modijayanti #havanyajna #blooddonation #essaywritingcompetition #multanimalmodicollege #modicollegepatiala #modicollege #celebrations